ਸੱਚੇ ਪਰਮੇਸ਼ਵਰ ਕੋਲ ਆਉਣ ਲਈ, ਸਾਨੂੰ ਮਨੁੱਖਾਂ ਦੇ ਸ਼ਬਦਾਂ ਤੇ ਨਹੀਂ,
ਬਲਕਿ ਬਾਈਬਲ ਦੇ ਵਚਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ।
ਇਹਦਾ ਇਸ ਲਈ ਹੈ ਕਿਉਂਕਿ ਕਈ ਝੂਠੇ ਮਸੀਹ ਅਤੇ ਝੂਠੀਆਂ ਸਿੱਖਿਆਵਾਂ ਨਾਲ
ਭਰੇ ਇਸ ਯੁੱਗ ਵਿੱਚ, ਸਿਰਫ਼ ਪਰਮੇਸ਼ਵਰ ਦੇ ਵਚਨ ਦੇ ਦੁਆਰਾ
ਅਸੀਂ ਝੂਠ ਵਿੱਚੋਂ ਸੱਚ ਨੂੰ ਪਹਿਚਾਣ ਸਕਦੇ ਹਾਂ।
“ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ; ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਏਹੋ ਹਨ।” ਯੂਹੰਨਾ 5:39
ਜਦੋਂ ਪਤਰਸ ਨੇ ਯਿਸੂ ਨੂੰ, ਜੋ ਪਰਮੇਸ਼ਵਰ ਹਨ, ਸਹੀ ਤਰੀਕੇ ਨਾਲ
ਮਹਿਸੂਸ ਕੀਤਾ ਉਸਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਪ੍ਰਾਪਤ ਹੋਈਆ,
ਉਸੇ ਤਰ੍ਹਾਂ ਜਦੋਂ ਅਸੀਂ ਸਹੀ ਤਰੀਕੇ ਨਾਲ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ
ਮਹਿਸੂਸ ਕਰਾਂਗੇ, ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਏ ਹਨ,
ਫਿਰ ਅਸੀਂ ਸਵਰਗ ਦੀਆਂ ਵੱਡੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂ।
ਇਹ ਲਿਖਿਆ ਹੈ ਕਿ ਧਰਤੀ ਤੇ ਜੋ ਵੀ ਹੈ ਉਹ ਸਵਰਗ ਦੀ ਨਕਲ
ਅਤੇ ਪਰਛਾਵਾਂ ਹੈ। ਵਿਸ਼ੇਸ਼ ਰੂਪ ਨਾਲ ਸੰਸਾਰਿਕ ਪਰਿਵਾਰ ਦੀ ਪ੍ਰਣਾਲੀ ਦੇ ਦੁਆਰਾ,
ਪਰਮੇਸ਼ਵਰ ਨੇ ਸਾਨੂੰ ਸਵਰਗੀ ਪਰਿਵਾਰ ਪ੍ਰਣਾਲੀ ਦੇ ਬਾਰੇ ਜਾਣਕਾਰੀ ਦਿੱਤੀ
ਅਤੇ ਸਾਨੂੰ ਇਸ ਬਾਰੇ ਪਤਾ ਲੱਗਣ ਦਿੱਤਾ ਕਿ ਪਸਾਹ ਦੀ ਰੋਟੀ ਅਤੇ ਦਾਖਰਸ ਦੇ ਦੁਆਰਾ
ਦਿੱਤੇ ਗਏ, ਪਰਮੇਸ਼ਵਰ ਦੇ ਮਾਸ ਅਤੇ ਲਹੂ ਦੇ ਦੁਆਰਾ ਹੀ,
ਅਸੀਂ ਪਰਮੇਸ਼ਵਰ ਦੀ ਸੱਚੀ ਸੰਤਾਨ ਬਣ ਸਕਦੇ ਹਾਂ।
(ਸਵਰਗੀ ਪਰਿਵਾਰ ਪ੍ਰਣਾਲੀ ਜਿਸ ਵਿੱਚ ਪਿਤਾ, ਮਾਤਾ ਅਤੇ ਸੰਤਾਨ ਹੁੰਦੀ ਹੈ)
ਜਿਸ ਤਰ੍ਹਾਂ ਪਰਮੇਸ਼ਵਰ ਨੇ ਸੁਲੈਮਾਨ ਨੂੰ ਇਹ ਸਮਝਾਉਣ ਲਈ
ਬੁੱਧੀ ਦਿੱਤੀ ਕਿ ਕੌਣ ਸੱਚੀ ਮਾਤਾ ਹੈ, ਉਸੇ ਤਰ੍ਹਾਂ ਇਹਨਾਂ ਦਿਨਾਂ ਵਿੱਚ
ਚਰਚ ਆਫ਼ ਗੌਡ ਦੇ ਸੰਤਾਂ ਨੂੰ ਬਾਈਬਲ ਦੇ ਵਚਨਾਂ ਦੇ ਦੁਆਰਾ
ਬੁੱਧੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਮਾਤਾ ਪਰਮੇਸ਼ਵਰ ਕੋਲ
ਆਉਣ ਦੀ ਆਸ਼ੀਸ਼ ਦਿੱਤੀ ਜਾਂਦੀ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ