ਪਰਮੇਸ਼ਵਰ ਨੇ ਦਾਨੀਏਲ ਦੀ ਪ੍ਰਾਰਥਨਾ ਖ਼ਤਮ ਹੋਣ ਤੋਂ ਪਹਿਲਾਂ ਉਸਦੀ ਪ੍ਰਾਰਥਨਾ ਦਾ ਉੱਤਰ ਦਿੱਤਾ,
ਅਤੇ ਉਨ੍ਹਾਂ ਨੇ ਪ੍ਰਾਰਥਨਾ ਦੇ ਨਤੀਜੇ ਵੱਜੋਂ, ਪਿੰਨਤੇਕੁਸਤ ਦੇ ਦਿਨ 3,000 ਲੋਕਾਂ ਨੂੰ
ਮਨ ਫਿਰਾਉਣ ਲਈ ਪਵਿੱਤਰ ਆਤਮਾ ਦੀ ਸਮਰੱਥ ਦਿੱਤੀ। ਇਸੇ ਤਰ੍ਹਾਂ,
ਸਾਨੂੰ ਇਹ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ਵਰ ਦੇ ਸਾਰੇ ਕੰਮ ਪ੍ਰਾਰਥਨਾ ਦੁਆਰਾ ਪੂਰੇ ਹੁੰਦੇ ਹਨ,
ਹਮੇਸ਼ਾ ਈਮਾਨਦਾਰੀ ਨਾਲ ਪਰਮੇਸ਼ਵਰ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਏਲੀਯਾਹ ਨੇ ਈਮਾਨਦਾਰ ਪ੍ਰਾਰਥਨਾ ਦੁਆਰਾ ਇੱਕਲੇ ਹੀ 850 ਝੂਠੇ ਨਬੀਆਂ ਨੂੰ ਹਰਾਇਆ,
ਅਤੇ ਯਹੋਸ਼ੁਆ ਦੀ ਈਮਾਨਦਾਰ ਪ੍ਰਾਰਥਨਾ ਦੁਆਰਾ ਸੂਰਜ ਅਤੇ ਚੰਦਰਮਾ ਰੋਕ ਦਿੱਤੇ ਗਏ।
ਜਿਵੇਂ ਕਿ ਅਸੀਂ ਇੰਨ੍ਹਾਂ ਮਾਮਲਿਆਂ ਦੇ ਜ਼ਰੀਏ ਦੇਖ ਸਕਦੇ ਹਾਂ, ਉਹ ਪ੍ਰਾਰਥਨਾ ਹੈ
ਜਿਸਦੇ ਦੁਆਰਾ ਪਰਮੇਸ਼ਵਰ ਸਾਨੂੰ ਸਾਰੀਆਂ ਰੁਕਾਵਟਾਂ ਤੇ ਜਿੱਤ ਜਾਣ ਦੇ ਯੋਗਤਾ ਦਿੰਦੇ ਹਨ।
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ।
ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।
ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ
ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ
ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ।
ਮੱਤੀ 7:7-8
ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ੁਰ ਦੇ ਅੱਗੇ
ਸਾਨੂੰ ਦਿਲੇਰੀ ਹੈ ਅਤੇ ਜੋ ਕੁਝ ਅਸੀਂ ਮੰਗਦੇ ਹਾਂ ਸੋ ਓਸ ਤੋਂ ਸਾਨੂੰ ਮਿਲਦਾ ਹੈ
ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹ ਨੂੰ ਭਾਉਂਦੇ ਹਨ।
1 ਯੂਹੰਨਾ 3:21-22
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ