ਇਸਰਾਏਲੀਆਂ ਨੇ ਆਪਣੀ ਮੂਰਤੀ-ਪੂਜਾ ਤੋਂ ਤੋਬਾ ਕਰਨ ਤੋਂ ਬਾਅਦ ਦਸ ਹੁਕਮਾਂ ਦੀਆਂ ਦੂਜੀਆਂ ਫੱਟੀਆਂ ਪ੍ਰਾਪਤ ਕੀਤੀਆਂ, ਅਤੇ ਪਰਮੇਸ਼ਵਰ ਨੇ ਉਸ ਦਿਨ ਨੂੰ ਪ੍ਰਾਸਚਿਤ ਦਾ ਦਿਨ ਨਾਮ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਰਮੇਸ਼ਵਰ ਤੋਂ ਪ੍ਰਾਸਚਿਤ ਮਿਲਿਆ ਸੀ।
ਪਵਿੱਤਰ ਕੈਲੰਡਰ ਦੇ ਅਨੁਸਾਰ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਰ੍ਹੀ ਵਜਾਉਣ ਦਾ ਪਰਬ ਉਹ ਪਰਬ ਹੈ ਜਦੋਂ ਤੋਬਾ ਦੀ ਤੁਰ੍ਹੀ ਨੂੰ ਇਹ ਸੰਕੇਤ ਦੇਣ ਲਈ ਵਜਾਇਆ ਗਿਆ ਸੀ ਕਿ ਸਾਰੇ ਲੋਕਾਂ ਨੂੰ ਪਰਮੇਸ਼ਵਰ ਲਈ ਤੋਬਾ ਕਰਨੀ ਚਾਹੀਦੀ ਹੈ ਕਿਉਂਕਿ ਦਸ ਦਿਨ ਬਾਅਦ ਪ੍ਰਾਸਚਿਤ ਦਾ ਦਿਨ ਹੈ।
ਜਿਸ ਤਰ੍ਹਾਂ ਇਸਰਾਏਲੀਆਂ ਨੇ ਮੂਸਾ ਦੇ ਸਮੇਂ ਵਿੱਚ ਪ੍ਰਾਸਚਿਤ ਦੇ ਦਿਨ ਤੋਂ ਦਸ ਦਿਨ ਪਹਿਲਾਂ ਤੋਬਾ ਦੀ ਤੁਰ੍ਹੀ ਵਜਾਈ ਸੀ, ਉਸੇ ਤਰ੍ਹਾਂ ਹੁਣ ਸਾਨੂੰ ਤੁਰ੍ਹੀ ਵਜਾ ਕੇ ਪੂਰੇ ਸੰਸਾਰ ਨੂੰ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੇ ਕੋਲ ਆਉਣ ਦਾ ਸੱਦਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਚਾਏ ਜਾਣ ਅਤੇ ਬਪਤਿਸਮਾ ਅਤੇ ਨਵੇਂ ਨੇਮ ਦੇ ਪਰਬਾਂ ਦੇ ਜਰੀਏ ਪੂਰਨ ਪ੍ਰਾਸਚਿਤ ਪ੍ਰਾਪਤ ਕਰਨ।
“ਇਸਰਾਏਲ ਦੇ ਪਰਵਾਰ ਨੂੰ ਬੋਲ ਕਿ ਸੱਤਵੇਂ ਮਹੀਨੇ ਨੂੰ, ਮਹੀਨੇ ਦੀ ਪਹਿਲੀ ਮਿਤੀ ਵਿੱਚ ਤੁਸਾਂ ਇੱਕ ਸਬਤ, ਇੱਕ ਤੁਰ੍ਹੀ ਵਜਾਉਣ ਦਾ ਸਿਮਰਨਾ, ਇੱਕ ਪਵਿੱਤ੍ਰ ਮੇਲਾ ਕਰਨ।
ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ ਪਰ ਤੁਸਾਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ।’’
ਲੇਵੀਆਂ ਦੀ ਪੋਥੀ 23:24
ਯਿਸੂ ਨੇ ਉਨ੍ਹਾਂ ਉੱਤਰ ਦਿੱਤਾ ਕਿ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ
ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ
ਲੂਕਾ 5:31-32
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ