ਦਸ ਹੁਕਮਾਂ ਦੀਆਂ ਪਹਿਲੀਆਂ ਫੱਟੀਆਂ ਨੂੰ ਤੋੜ ਦਿੱਤਾ ਗਿਆ ਕਿਉਂਕਿ ਇਸਰਾਏਲੀਆਂ ਨੇ
ਸੋਨੇ ਦੇ ਵੱਛੇ ਦੀ ਪੂਜਾ ਕੀਤੀ ਸੀ, ਹਾਲਾਂਕਿ, ਪਰਮੇਸ਼ਵਰ ਨੇ ਦਸ ਹੁਕਮਾਂ ਦੀਆਂ ਦੂਸਰੀਆਂ ਫੱਟੀਆਂ
ਪ੍ਰਾਸਚਿਤ ਕਰਨ ਵਾਲੇ ਲੋਕਾਂ ਨੂੰ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੇ ਦਿੱਤੀਆਂ। ਪਰਮੇਸ਼ਵਰ ਨੇ ਇਸ ਦਿਨ ਨੂੰ
ਪ੍ਰਾਸਚਿਤ ਦੇ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ ਜਿਸ ਵਿੱਚ ਪਾਪਾਂ ਦੀ ਮਾਫ਼ੀ ਦਾ ਵਾਅਦਾ ਸ਼ਾਮਲ ਹੈ,
ਅਤੇ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਨੂੰ ਤੁਰ੍ਹੀ ਵਜਾਉਣ ਦੇ ਪਰਬ ਦੇ ਰੂਪ ਵਿੱਚ ਨਿਯੁਕਤ ਕੀਤਾ।
ਰਸੂਲ ਯੂਹੰਨਾ ਨੇ ਕਿਹਾ ਕਿ ਸਾਰੀਆਂ ਪ੍ਰਾਰਥਨਾਵਾਂ ਧੂਪ ਦਾ ਧੂੰਆਂ ਬਣ ਜਾਂਦੀਆਂ ਹਨ
ਅਤੇ ਪਰਮੇਸ਼ਵਰ ਕੋਲ ਪਹੁੰਚਾਈ ਜਾਂਦੀਆਂ ਹਨ। ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ
ਕਿ ਪਵਿੱਤਰ ਆਤਮਾ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਮਨੁੱਖ ਜਾਤੀ ਲਈ
ਬੇਨਤੀ ਕਰ ਰਹੇ ਹਨ ਜੋ ਕਮਜ਼ੋਰ ਹਨ, ਅਰਥਹੀਣ ਚੀਜ਼ਾਂ ਦਾ ਪਿੱਛਾ ਕਰਦੀਆਂ ਹਨ।
ਅਤੇ ਜੋ ਸਵਰਗ ਵਿੱਚ ਸਦੀਪਕ ਆਸ਼ੀਸ਼ਾਂ ਨੂੰ ਦੇਖਣ ਵਿੱਚ ਅਸਫਲ ਹੁੰਦੇ ਹਨ।
ਸਾਨੂੰ ਪਰਮੇਸ਼ਵਰ ਦੀ ਕਿਰਪਾ ਲਈ ਧੰਨਵਾਦ ਦਿੰਦੇ ਹੋਏ,
ਪਰਮੇਸ਼ਵਰ ਦੇ ਪਰਬਾਂ ਨੂੰ ਪਸ਼ਚਾਤਾਪੀ ਮਨ ਨਾਲ ਮਨਾਉਣਾ ਚਾਹੀਦਾ ਹੈ।
ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ ਜੇ ਉਹ ਦੀ ਉਮੇਦ ਰੱਖੀਏ ਤਾਂ
ਧੀਰਜ ਨਾਲ ਉਹ ਦੀ ਉਡੀਕ ਵਿੱਚ ਰਹਿੰਦੇ ਹਾਂ।ਇਸ ਤਰਾਂ ਆਤਮਾ ਵੀ
ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿਉਂ ਜੋ ਕਿਸ ਵਸਤ ਲਈ
ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ ਆਪ ਅਕੱਥ ਹਾਹੁਕੇ ਭਰ ਕੇ
ਸਾਡੇ ਲਈ ਸਫ਼ਾਰਸ਼ ਕਰਦਾ ਹੈ;
ਰੋਮੀਆਂ 8:25-26
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ