ਮਸੀਹ ਦੇ ਮਾਰਗ ਨੂੰ ਸਹੀ ਢੰਗ ਨਾਲ ਚਲਾਉਣ ਲਈ, ਸਾਨੂੰ ਆਪਣੀ ਸਲੀਬ ਚੁੱਕਣੀ ਚਾਹੀਦੀ ਹੈ। ਯਿਸੂ, ਜੋ ਪਰਮੇਸ਼ਵਰ ਹਨ, ਨੇ ਮਨੁੱਖਜਾਤੀ ਦੀ ਮੁਕਤੀ ਲਈ ਸਲੀਬ ਦਾ ਬੋਝ ਚੁੱਕਿਆ, ਅਤੇ ਮੂਸਾ ਅਤੇ ਰਸੂਲ ਪੌਲੁਸ ਵਰਗੇ ਵਿਸ਼ਵਾਸ ਦੇ ਪੂਰਵਜਾਂ ਨੇ ਖੁਸ਼ੀ ਨਾਲ ਆਪਣੇ ਦੁੱਖਾਂ ਦੀ ਸਲੀਬ ਨੂੰ ਚੁੱਕਿਆ। ਇਸੇ ਤਰ੍ਹਾਂ, ਸਾਨੂੰ ਵੀ ਆਪਣੀ ਸਲੀਬ ਚੁੱਕਣੀ ਚਾਹੀਦੀ ਹੈ ਅਤੇ ਮੁਕਤੀ ਲਈ ਦੁੱਖਾਂ ਦੇ ਰਾਹ ਤੇ ਚੱਲਣਾ ਚਾਹੀਦਾ ਹੈ।
ਜਿਵੇਂ ਕਿ ਰਸੂਲ ਪੌਲੁਸ ਨੇ ਸਾਰੇ ਦੁੱਖਾਂ ਨੂੰ ਆਸ਼ੀਸ਼ਾ ਵਜੋਂ ਸਮਝਿਆ, ਮਸੀਹ ਦੇ ਸਲੀਬ ਦੇ ਮਾਰਗ 'ਤੇ ਚੱਲਦੇ ਹੋਏ, ਚਰਚ ਆਫ਼ ਗੌਡ ਦੇ ਮੈਂਬਰ ਕਿਸੇ ਵੀ ਸਮੇਂ ਖੁਸ਼ੀ ਨਾਲ ਆਪਣੀ ਸਲੀਬ ਚੁੱਕ ਲੈਂਦੇ ਹਨ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਮਾਰਗ ਦੀ ਪਾਲਣਾ ਕਰਦੇ ਹਨ, ਪਰਮੇਸ਼ਵਰ ਦਾ ਧੰਨਵਾਦ ਕਰਨਾ ਕਦੇ ਨਹੀਂ ਭੁੱਲਦੇ।
ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ। ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ। ਮੱਤੀ 5:10-12
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ