ਕਿਉਂਕਿ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਹਰ ਅਰਾਧਨਾ ਦੇ ਦੁਆਰਾ ਸਵਰਗ ਦੀ ਆਸ਼ੀਸ਼ ਦਿੰਦੇ ਹਨ, ਫਿਰ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਅਤੇ ਪਰਮੇਸ਼ਵਰ ਦੀ ਉਪਾਸਨਾ ਕਰਨ ਦਾ ਕੰਮ ਹੀ ਖੁਸ਼ੀ ਅਤੇ ਅਨੰਦ ਹੈ।
ਸਵਰਗ ਲਈ ਆਸ ਦੇ ਬਿਨ੍ਹਾਂ ਵਿਸ਼ਵਾਸ ਦਾ ਇੱਕ ਮਜਬੂਰ ਜੀਵਨ ਪਰਤਾਵਿਆਂ ਦਾ ਕਾਰਨ ਬਣਦਾ ਹੈ। ਸਾਨੂੰ ਆਦਮ ਅਤੇ ਹੱਵਾਹ ਦੇ ਰਾਹ ਦਾ ਪਾਲਣ ਨਹੀਂ ਕਰਨਾ ਚਾਹੀਦਾ ਜੋ ਸ਼ੈਤਾਨ ਦੀ ਚਲਾਕੀ ਨਾਲ ਹਾਰ ਗਏ ਸੀ, ਪਰ ਅੱਯੂਬ ਦੇ ਵਾਂਙ ਸੰਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ, ਅਥੇ ਅੰਤ ਤਕ ਪਰਮੇਸ਼ਵਰ ਦੀ ਉਪਾਸਨਾ ਕਰਨੀ ਚਾਹੀਦੀ ਹੈ, ਅਤੇ ਯਿਸੂ ਦੇ ਨਮੂਨੇ ਦਾ ਪਾਲਣ ਕਰਦੇ ਹੋਏ, ਪਰਮੇਸ਼ਵਰ ਦੇ ਵਚਨ ਦੇ ਦੁਆਰਾ ਪ੍ਰੀਖਿਆ ਉੱਤੇ ਜਿੱਤ ਪਾਉਣੀ ਚਾਹੀਦੀ ਹੈ।
ਸਵਰਗ ਦੇ ਸਾਡੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਸਾਰੇ ਸੰਸਾਰਿਕ ਪਰਤਾਵੇ ਪ੍ਰੀਖਿਆ ਹਨ। ਜਿਵੇਂ 40 ਸਾਲਾਂ ਤਰ ਜੰਗਲ ਵਿੱਚ ਹਰ ਪਲ ਇਸਰਾਏਲੀਆਂ ਦੀ ਪ੍ਰੀਖਿਆ ਕੀਤੀ ਗਈ ਸੀ,ਠੀਕ ਉਸੇ ਤਰ੍ਹਾਂ ਚਰਚ ਆਫ਼ ਗੌਡ ਦੇ ਮੈਂਬਰ ਜੋ ਸਵਰਗੀ ਕਨਾਨ ਵੱਲ ਚੱਲ ਰਹੇ ਹਨ, ਉਨ੍ਹਾਂ ਦੀ ਪ੍ਰੀਖਿਆ ਕੀਤੀ ਜਾਂਦੀ ਹੈ, ਪਰ ਜੇਕਰ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਤੇ ਸੰਪੂਰਨ ਵਿਸ਼ਵਾਸ ਰੱਖਦੇ ਹੋ, ਤਾਂ ਅਸੀਂ ਪ੍ਰੀਖਿਆ ਵਿੱਚ ਸਥਿਰ ਰਹਿ ਸਕਦੇ ਹੋ ਅਤੇ ਅੰਤ ਵਿੱਚ ਸਵਰਗ ਦੀਆਂ ਆਸ਼ੀਸ਼ਾਂ ਪ੍ਰਾਪਤ ਕਰ ਸਕਦੇ ਹੋ।
“ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ, ਤਾਂ ਮੈਂ ਵੀ ਪਰਤਾਵੇ ਦੇ ਓਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਛਿਆ ਕਰਾਂਗਾ।” [ਪ੍ਰਕਾਸ਼ ਦੀ ਪੋਥੀ 3:10]
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ