ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਲਈ ਜੋ ਉਨ੍ਹਾਂ ਉੱਤੇ ਵਿਸ਼ਵਾਸ ਕਰਦੇ ਹਨ, ਅਰਾਧਨਾ ਦਾ ਦਿਨ ਨਿਯੁਕਤ ਕੀਤਾ।
“ਸਬਤ ਦੇ ਦਿਨ ਨੂੰ ਪਵਿੱਤਰ ਰੱਖ ਕੇ ਯਾਦ ਰੱਖੋ।” ਕੂਚ 20:8
ਸਬਤ ਦਾ ਦਿਨ ਪਰਮੇਸ਼ਵਰ ਅਤੇ ਉਨ੍ਹਾਂ ਦੇ ਲੋਕਾਂ ਵਿਚਕਾਰ ਇੱਕ ਨਿਸ਼ਾਨ ਹੈ। ਇਹ ਉਹ ਦਿਨ ਹੈ ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਪਵਿੱਤਰ ਕਰਦੇ ਹਨ।(ਹਿਜ਼ 20:12)। ਇਸ ਲਈ, ਪਰਮੇਸ਼ਵਰ ਦੇ ਲੋਕਾਂ ਨੂੰ ਸਬਤ ਦਾ ਦਿਨ ਮਨਾਉਣਾ ਚਾਹੀਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਅਰਾਧਨਾ ਦੇ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ।
ਸਬਤ ਉਹ ਦਿਨ ਹੈ ਜਿਸ ਦਿਨ ਪਰਮੇਸ਼ਵਰ ਨੇ ਅਕਾਸ਼ ਅਤੇ ਧਰਤੀ ਦੀ ਰਚਨਾ ਕੀਤੀ ਅਤੇ ਸੱਤਵੇਂ ਦਿਨ ਅਰਾਮ ਕੀਤਾ। (ਉਤ 2:3) ਸੱਤਵਾਂ ਦਿਨ ਸਬਤ ਪਰਮੇਸ਼ਵਰ ਦੀ ਰਚਨਾ ਦੀ ਸ਼ਕਤੀ ਨੂੰ ਯਾਦ ਕਰਨ ਦਾ ਦਿਨ ਹੈ।
ਤਦ, ਹਫ਼ਤੇ ਦਾ ਕਿਹੜਾ ਦਿਨ ਸੱਤਵਾਂ ਦਿਨ ਹੈ?
ਐਤਵਾਰ: ਹਫ਼ਤੇ ਦਾ ਪਹਿਲਾ ਦਿਨ
ਸ਼ਨੀਵਾਰ: ਹਫ਼ਤੇ ਦਾ ਸੱਤਵਾਂ ਦਿਨ
ਡਿਕਸ਼ਨਰੀ ਰਿਕਾਰਡ ਕਰਦੀ ਹੈ ਕਿ ਸੱਤਵਾਂ ਦਿਨ ਸ਼ਨੀਵਾਰ ਹੈ। ਜਦੋਂ ਅਸੀਂ ਇੱਕ ਕੈਲੰਡਰ ਦੇਖਦੇ ਹਾਂ, ਤਾਂ ਸੱਤਵਾਂ ਦਿਨ ਸਬਤ ਸ਼ਨੀਵਾਰ ਹੈ।
ਬਾਈਬਲ ਕਹਿੰਦੀ ਹੈ ਕਿ ਯਿਸੂ ਹਫ਼ਤੇ ਦੇ ਪਹਿਲੇ ਦਿਨ ਜੀ ਉੱਠੇ। ਮਰ 16:9
ਇਸੇ ਵਚਨ ਨੂੰ, ਗੁੱਡ ਨਿਊਜ ਬਾਈਬਲ ਕਹਿੰਦੀ ਹੈ ਕਿ ਯਿਸੂ ਐਤਵਾਰ ਨੂੰ ਜੀ ਉੱਠੇ। ਮਰ 16:9
ਫਿਰ, ਬਾਈਬਲ ਵਿੱਚ ਸਬਤ ਹਫ਼ਤੇ ਦਾ ਕਿਹੜਾ ਦਿਨ ਹੈ? ਸਬਤ ਸ਼ਨੀਵਾਰ ਹੈ।
ਕੈਥੋਲਿਕ ਕਿਤਾਬਾਂ ਵੀ ਗਵਾਹੀ ਦਿੰਦੀਆਂ ਹਨ ਕਿ ਸਬਤ ਦਾ ਦਿਨ ਸ਼ਨੀਵਾਰ ਹੈ।
“ਧਰਮ ਗ੍ਰੰਥ ਸ਼ਨੀਵਾਰ ਨੂੰ ਪਵਿੱਤਰ ਮੰਨਣ ਲਈ ਕਹਿੰਦਾ ਹੈ, ਜਿਸ ਨੂੰ ਅਸੀਂ ਕਦੇ ਵੀ ਪਵਿੱਤਰ ਨਹੀਂ ਮੰਨਦੇ।”
ਸਬਤ ਸ਼ਬਦ ਦਾ ਅਰਥ ਹੈ ਆਰਾਮ ਕਰਨਾ, ਅਤੇ ਸ਼ਨੀਵਾਰ ਹਫ਼ਤੇ ਦਾ ਸੱਤਵਾਂ ਦਿਨ ਹੈ।
ਯਿਸੂ ਨੇ ਵੀ, ਸਬਤ [ਸ਼ਨੀਵਾਰ] ਦੇ ਦਿਨ ਅਰਾਧਨਾ ਕੀਤੀ।
“ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ” ਲੂਕ 4:16
ਯਿਸੂ ਦੇ ਸਵਰਗ ਜਾਣ ਤੋਂ ਬਾਅਦ, ਰਸੂਲ ਪੌਲੁਸ ਨੇ ਵੀ ਸਬਤ ਦਾ ਦਿਨ [ਸ਼ਨੀਵਾਰ] ਨੂੰ ਅਰਾਧਨਾ ਕੀਤੀ।
“ਅਤੇ ਪੌਲੁਸ ਆਪਣੇ ਦਸਤੂਰ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਤਿੰਨਾਂ ਸਬਤਾਂ ਦੇ ਦਿਨਾਂ ਤੀਕ ਲਿਖਤਾਂ ਤਾਂ…” ਰਸੂ 17:2
ਜਿਵੇਂ ਯਿਸੂ ਅਤੇ ਉਸਦੇ ਚੇਲਿਆਂ ਨੇ ਸਬਤ ਦਾ ਦਿਨ [ਸ਼ਨੀਵਾਰ] ਮਨਾਇਆ ਸੀ, ਪਰਮੇਸ਼ਵਰ ਦੇ ਲੋਕਾਂ ਨੂੰ ਸਬਤ ਦਾ ਦਿਨ [ਸ਼ਨੀਵਾਰ] ਮਨਾਉਣਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਨਿਯੁਕਤ ਕੀਤਾ ਹੈ। ਵਰਲਡ ਮਿਸ਼ਨ ਸੁਸਾਇਟੀ ਚਰਚ ਆਫ਼ ਗੌਡ ਸੱਤਵਾਂ ਦਿਨ ਸਬਤ ਮਨਾਉਂਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਨੁਕਤ ਕੀਤਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ