ਅਸੀਂ ਕਿੱਥੋਂ ਦੇ ਹਾਂ? ਅਸੀਂ ਮਰਨ ਤੋਂ ਬਾਅਦ ਕਿੱਥੇ ਜਾ ਰਹੇ ਹਾਂ? ਹਾਲਾਂਕਿ ਬਹੁਤ ਸਾਰੇ ਦਾਰਸ਼ਨਿਕਾਂ, ਧਰਮ-ਸ਼ਾਸਤਰੀਆਂ ਅਤੇ ਵਿਗਿਆਨੀਆਂ ਨੇ ਸਦੀਆਂ ਤੋਂ ਜੀਵਨ ਦੇ ਅਰਥ ਦਾ ਜਵਾਬ ਲੱਭਿਆ ਹੈ, ਪਰ ਉਹ ਆਪਣੇ ਆਪ ਦਾ ਖੰਡਨ ਕੀਤੇ ਬਿਨਾਂ ਇੱਕ ਸਿਧਾਂਤ ਦਾ ਸੁਝਾਅ ਵੀ ਨਹੀਂ ਦੇ ਸਕੇ। ਜੀਵਨ ਦਾ ਅਰਥ ਜਾਣੇ ਬਿਨ੍ਹਾਂ ਲੋਕ ਭਟਕਦੇ ਹਨ, ਆਪਣੀ ਨੌਕਰੀ ਨਾਲ ਬੰਨ੍ਹੇ ਹੋਏ ਹਨ ਅਤੇ ਮੌਤ ਦਾ ਸਾਹਮਣਾ ਕਰ ਰਹੇ ਹਨ।
ਜਿਸ ਤਰ੍ਹਾਂ ਹਵਾ ਨਾਲ ਉੱਡ ਕੇ ਪੱਤੇ ਝੜ ਜਾਂਦੇ ਹਨ, ਉਸੇ ਤਰ੍ਹਾਂ ਸਾਡਾ ਜੀਵਨ ਡਿੱਗੇ ਹੋਏ ਪੱਤੇ ਵਾਂਙ ਇੱਕ ਖਾਲੀ ਸੁਪਨਾ ਹੈ। ਹਾਲਾਂਕਿ, ਸਾਡੇ ਜੀਵਨ ਵਿਚ ਕੁੱਝ ਮਹੱਤਵਪੂਰਣ ਲੁਕਿਆ ਹੋਇਆ ਹੈ।
ਬਾਈਬਲ ਸਿਖਾਉਂਦੀ ਹੈ ਕਿ ਮੌਤ ਦਾ ਮਤਲਬ ਹੈ ਸਵਰਗ ਵਿਚ “ਵਾਪਸੀ ਜਾਣਾ”। (ਉਪ 12:7)
“ਵਾਪਸ ਜਾਣਾ” ਦਾ ਮਤਲਬ ਹੈ ਉਸੇ ਜਗ੍ਹਾਂ ਤੇ ਵਾਪਸ ਜਾਣਾ ਜਿੱਥੋਂ ਤੁਸੀਂ ਆਏ ਹੋ।
ਪਰਮੇਸ਼ਵਰ ਦੇ ਧਰਤੀ ਨੂੰ ਬਣਾਉਣ ਤੋਂ ਪਹਿਲਾਂ, ਤੁਸੀਂ ਸਵਰਗ ਵਿੱਚ ਸੀ।
“ਅੱਯੂਬ, ਜਦੋਂ ਮੈਂ ਧਰਤੀ ਬਣਾਈ ਸੀ, ਤਦ ਤੂੰ ਕਿੱਥੇ ਸੀ? ਤੂੰ ਸਵਰਗ ਵਿੱਚ ਸੀ ਤੇਰੇ ਦਿਨਾਂ ਦੀ ਗਿਣਤੀ ਬਹੁਤ ਸੀ!” ਅੱਯੂਬ 38:1-21
ਪਰਮੇਸ਼ਵਰ ਨੇ ਅੱਯੂਬ ਨੂੰ ਸਿਖਾਇਆ ਕਿ ਧਰਤੀ ਉੱਤੇ ਪੈਦਾ ਹੋਣ ਤੋਂ ਪਹਿਲਾਂ, ਉਹ ਸਵਰਗ ਵਿਚ ਸੀ। ਅੱਯੂਬ ਵਾਂਙ, ਅਸੀਂ ਵੀ ਧਰਤੀ ਉੱਤੇ ਪੈਦਾ ਹੋਣ ਤੋਂ ਪਹਿਲਾਂ ਸਵਰਗ ਵਿੱਚ ਸੀ। ਧਰਤੀ ਉੱਤੇ ਰਹਿੰਦੇ ਹੋਏ, ਸਾਡਾ ਸਰੀਰ ਇੱਕ “ਤੰਬੂ” ਹੈ ਜਿੱਥੇ ਸਾਡੀ ਆਤਮਾ ਥੋੜੇ ਸਮੇਂ ਲਈ ਰਹਿੰਦੀ ਹੈ। (2 ਕੁਰਿੰ 5:1)
ਇਸ ਲਈ, ਯਿਸੂ ਦੁਆਰਾ ਸਿਖਾਏ ਗਏ ਰਸੂਲਾਂ ਨੇ
ਮਨੁੱਖਜਾਤੀ ਨੂੰ “ਪਰਦੇਸੀ” ਅਤੇ “ਮੁਸਾਫ਼ਰ” ਕਿਹਾ।
ਉਹ ਜਾਣਦੇ ਸਨ ਕਿ ਸਾਡਾ ਦੇਸ਼ “ਸਵਰਗ” ਹੈ। (ਇਬ 11:13)
ਸਵਰਗ ਵਿੱਚ, ਜਿੱਥੇ ਸਮੇਂ, ਸਥਾਨ ਅਤੇ ਗਤੀ ਦੀ
ਕੋਈ ਸੀਮਾ ਨਹੀਂ ਹੈ, ਅਸੀਂ ਪਾਪ ਕੀਤਾ ਹੈ।
ਮਨੁੱਖਜਾਤੀ ਸਵਰਗ ਦੀਆਂ ਆਪਣੀਆਂ ਯਾਦਾਂ ਨੂੰ ਗੁਆਉਂਦੇ ਹੋਏ,
ਧਰਤੀ ਉੱਤੇ ਸੁੱਟ ਦਿੱਤੀ ਗਈ ਸੀ।
ਪਾਪਾਂ ਦੀ ਪੀੜਾ ਵਿਚ ਗਰਕ ਕੇ,
ਲੋਕ ਹਰ ਕਿਸਮ ਦੀ ਆਫ਼ਤ ਦੇ ਡਰ ਨਾਲ ਕੰਬ ਰਹੇ ਹਨ।
ਕੀ ਤੁਹਾਨੂੰ ਸਾਡੇ ਸੋਹਣੇ ਅਤੇ ਸ਼ਾਨਦਾਰ ਘਰ ਦੀ ਯਾਦ ਨਹੀਂ ਆਉਂਦੀ?
ਕੀ ਸਾਡੇ ਸ਼ਾਨਦਾਰ ਸਵਰਗੀ ਘਰ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਹੈ? ਜਦੋਂ ਸਾਨੂੰ ਜਵਾਬ ਮਿਲਦਾ ਹੈ ਤਾਂ ਹੀ ਅਸੀਂ ਵਾਪਸ ਜਾ ਸਕਦੇ ਹਾਂ। 2,000 ਸਾਲ ਪਹਿਲਾਂ, ਯਿਸੂ ਆਏ ਅਤੇ ਸਾਨੂੰ ਸਿਖਾਇਆ ਕਿ ਅਸੀਂ ਸਵਰਗ ਵਿੱਚ ਕੀਤੇ ਪਾਪਾਂ ਦੀ ਮਾਫ਼ੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਅਤੇ ਸਵਰਗ ਦੇ ਰਾਜ ਦਾ ਰਾਹ ਖੋਲ੍ਹਿਆ। (ਮੱਤ 26:26)
ਇਸ ਯੁੱਗ ਵਿੱਚ, ਆਤਮਾ ਅਤੇ ਲਾੜੀ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ, ਨੇ ਗੁਆਚੇ ਹੋਏ ਪਸਾਹ ਨੂੰ ਬਹਾਲ ਕੀਤਾ, ਅਤੇ ਸਾਨੂੰ ਸਾਡੇ ਸਦੀਪਕ ਘਰ, ਸਵਰਗ ਵੱਲ ਅਗਵਾਈ ਕੀਤੀ। ਮੈਂਨੂੰ ਆਸ ਹੈ ਕਿ ਤੁਸੀਂ ਬਹਾਲ ਕੀਤੇ ਪਸਾਹ ਨੂੰ ਮਨਾਓਗੇ ਅਤੇ ਸਾਡੇ ਸਵਰਗੀ ਘਰ ਵਾਪਸ ਜਾਵੋਂਗੇ ਜਿਸ ਨੂੰ ਤੁਸੀਂ ਯਾਦ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ