ਜਦੋਂ ਪਰਮੇਸ਼ਵਰ ਨੇ ਗਿਦਾਊਨ ਦੀ ਸੈਨਾ ਨੂੰ ਚੁਣਿਆ, ਤਦ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਅਸਵੀਕਾਰ ਕਰ ਦਿੱਤਾ ਜਿਨ੍ਹਾਂ ਕੋਲ ਡਰ ਸੀ। ਉਨ੍ਹਾਂ ਨੇ ਯਹੋਸ਼ੁਆ ਦੀ ਸੈਨਾ ਤੋਂ ਨਾ ਡਰਨ ਲਈ ਹਮੇਸ਼ਾ ਜੋਰ ਦਿੱਤਾ। ਇਸ ਦੁਆਰਾ, ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰਨਾ ਅਤੇ ਹਿੰਮਤ ਨਾਲ ਅੱਗੇ ਵੱਧਣਾ ਮਹੱਤਵਪੂਰਨ ਗੱਲ ਹੈ।
ਜਿਸ ਤਰ੍ਹਾਂ ਇਸਰਾਏਲੀਆਂ ਨੇ ਪਰਮੇਸ਼ਵਰ ਦੇ ਵਾਅਦਿਆਂ 'ਤੇ ਵਿਸ਼ਵਾਸ ਨਹੀਂ ਕੀਤਾ, ਬੁਰੀਆਂ ਖ਼ਬਰਾਂ ਫੈਲਾਈਆਂ, ਅਤੇ ਕਨਾਨ ਬਾਰੇ ਸ਼ਿਕਾਇਤ ਕੀਤੀ, ਉਸੇ ਤਰ੍ਹਾਂ ਜੇਕਰ ਅਸੀਂ ਲੋਕਾਂ ਅਤੇ ਵਤਾਵਰਣ ਤੋਂ ਡਰਦੇ ਹਾਂ, ਤਦ ਅਸੀਂ ਕਦੇ ਵੀ ਆਤਮਿਕ ਕਨਾਨ, ਸਵਰਗ ਦੇ ਰਾਜ ਵਿਚ ਪ੍ਰਵੇਸ਼ ਨਹੀਂ ਕਰ ਪਾਵਾਂਗੇ, ਜਦੋਂ ਅਸੀਂ ਉਸ ਵਾਅਦੇ 'ਤੇ ਵਿਸ਼ਵਾਸ ਕਰਦੇ ਹੋਏ ਜੋ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਅਸੀਸ ਦੇਣ ਲਈ ਦਿੱਤਾ ਹੈ, ਹਿੰਮਤ ਨਾਲ ਸਵਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ, ਤਦ ਇੱਕ ਸ਼ਾਨਦਾਰ ਕੰਮ ਹੋਵੇਗਾ ਜੋ ਸਾਰੀ ਦੁਨੀਆ ਨੂੰ ਹੈਰਾਨ ਕਰ ਦੇਵੇਗਾ।
“ਇਸ ਬਿਵਸਥਾ ਦੀ ਪੋਥੀ ਨੂੰ ਕਦੇ ਵੀ ਤੁਹਾਡੇ ਮਨ ਵਿੱਚੋਂ ਨਾ ਹਟਣ ਦਿਓ; ਦਿਨ ਰਾਤ ਇਸ ਦਾ ਮਨਨ ਕਰੋ, ਤਾਂ ਜੋ ਤੁਸੀਂ ਇਸ ਵਿੱਚ ਲਿਖੀਆਂ ਗੱਲਾਂ ਦੇ ਅਨੁਸਾਰ ਕਰਨ ਲਈ ਧਿਆਨ ਰੱਖੋ। ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਸਾਰੇ ਕੰਮ ਸਫਲ ਹੋਣਗੇ, ਅਤੇ ਤੁਸੀਂ ਪ੍ਰਭਾਵਸ਼ਾਲੀ ਹੋਵੋਗੇ। ਕੀ ਮੈਂ ਤੁਹਾਨੂੰ ਹੁਕਮ ਨਹੀਂ ਦਿੱਤਾ ਹੈ? ਹਿੰਮਤ ਨਾਲ ਮਜ਼ਬੂਤ ਬਣੋ; ਡਰੋ ਨਾ, ਅਤੇ ਤੁਹਾਡਾ ਦਿਲ ਕੱਚਾ ਨਾ ਹੋਵੇ; ਕਿਉਂਕਿ ਜਿੱਥੇ ਕਿਤੇ ਵੀ ਤੂੰ ਜਾਵੇਂਗਾ, ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।”
ਯਹੋਸ਼ੁਆ 1:8-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ