ਜਦੋਂ ਰਸੂਲ ਯੂਹੰਨਾ ਨੇ ਉਸ ਮੰਦਭਾਗੀ ਸਥਿਤੀ ਨੂੰ ਦੇਖਿਆ ਜਿਸ ਵਿਚ ਸਾਰੀ ਮਨੁੱਖਜਾਤੀ ਨਰਕ ਵਿਚ ਜਾਵੇਗੀ, ਤਾਂ ਉਹ ਰੋਇਆ। ਹਾਲਾਂਕਿ, ਬਜ਼ੁਰਗਾਂ ਵਿੱਚੋਂ ਇੱਕ ਨੇ ਉਸਨੂੰ ਕਿਹਾ, "ਭਵਿੱਖ ਵਿੱਚ, ਦਾਊਦ ਦੀ ਜੜ੍ਹ ਮੋਹਰ ਕੀਤੀ ਗਈ ਬਾਈਬਲ ਨੂੰ ਖੋਲ੍ਹੇਗਾ ਅਤੇ ਮਨੁੱਖਜਾਤੀ ਨੂੰ ਬਚਾਏਗਾ।" ਦਾਊਦ ਦੇ ਜੀਵਨ ਦੇ ਅਨੁਸਾਰ ਮਸੀਹ ਆਨ ਸਾਂਗ ਹੌਂਗ ਜੀ ਨੇ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲਿਆ, ਬਾਕੀ ਦੇ 37 ਸਾਲ ਪੂਰੇ ਕੀਤੇ, ਅਤੇ ਨਵੇਂ ਨੇਮ ਅਤੇ ਸਾਡੀ ਸਵਰਗ ਮਾਤਾ ਬਾਰੇ ਸਚਿਆਈ ਸਮੇਤ ਬਾਈਬਲ ਦੇ ਉਨ੍ਹਾਂ ਭੇਤਾਂ ਨੂੰ ਪ੍ਰਗਟ ਕੀਤਾ ਜੋ ਮੋਹਰਬੰਦ ਸੀ।
ਕਿਉਂਕਿ ਬਾਈਬਲ ਦੇ ਭੇਦ ਕੇਵਲ ਦਾਊਦ ਦੁਆਰਾ ਖੋਲ੍ਹੇ ਜਾ ਸਕਦੇ ਹਨ, ਇਸ ਲਈ ਮਨੁੱਖਜਾਤੀ ਨੂੰ ਦਾਊਦ ਨੂੰ ਮਿਲਣਾ ਚਾਹੀਦਾ ਹੈ। ਦਾਊਦ ਦੇ ਰੂਪ ਵਿੱਚ ਆਏ ਮਸੀਹ ਆਨ ਸਾਂਗ ਹੌਂਗ ਜੀ ਨੇ ਇਸ ਅਸਥਾਈ ਜੀਵਨ ਦੇ ਮਾਮਲਿਆਂ ਦੀ ਬਜਾਏ ਮਨੁੱਖਜਾਤੀ ਨੂੰ ਸਦੀਪਕ ਸਵਰਗ ਦੇ ਰਾਜ ਬਾਰੇ ਸਿਖਾਇਆ। ਨਾਲ ਹੀ, ਉਨ੍ਹਾਂ ਨੇ ਆਤਮਿਕ ਹਵਾ, ਮਾਤਾ ਪਰਮੇਸ਼ਵਰ ਦੀ ਮੌਜੂਦਗੀ ਬਾਰੇ ਸਿਖਾਇਆ, ਜੋ ਪਰਮੇਸ਼ਵਰ ਦੀ ਯੋਜਨਾ ਅੰਦਰ ਛੁਪੀ ਹੋਈਆ ਹੈ। ਇਸ ਲਈ, ਸਾਰੀਆਂ ਕੌਮਾਂ ਚਰਚ ਆਫ਼ ਗੌਡ ਵਿੱਚ ਜਾ ਰਹੀਆਂ ਹਨ ਜਿੱਥੇ ਮਾਤਾ ਪਰਮੇਸ਼ਵਰ ਨਿਵਾਸ ਕਰਦੀ ਹੈ।
ਤਾਂ ਮੈਂ ਬਹੁਤ ਰੁੰਨਾ ਇਸ ਲਈ ਜੋ ਓਸ ਪੋਥੀ ਦੇ ਖੋਲ੍ਹਣ ਯਾ ਉਸ ਉੱਤੇ ਨਿਗਾਹ ਕਰਨ ਦੇ ਜੋਗ ਕੋਈ ਨਾ ਨਿੱਕਲਿਆ ਓਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ! ਵੇਖ, ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ "ਦਾਊਦ ਦੀ ਜੜ੍ਹ" ਹੈ ਉਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ।
ਪਰਕਾਸ਼ ਦੀ ਪੋਥੀ 5:4-5
ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ ਤਿਵੇਂ ਮਸੀਹ ਭੀ ਬਾਹਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜ੍ਹਾਇਆ ਗਿਆ ਅਤੇ ਓਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪਰਗਟ ਹੋਵੇਗਾ।
ਇਬਰਾਨੀਆਂ 9:27-28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ