ਗਰਮ ਖੰਡੀ ਖੇਤਰਾਂ ਵਿੱਚ ਜਿੱਥੇ ਜਲਵਾਯੂ ਬਹੁਤ ਘੱਟ ਬਦਲਦਾ ਹੈ, ਰੁੱਖਾਂ ਵਿੱਚ ਅਕਸਰ ਵਾਧੇ ਦੇ ਸਪੱਸ਼ਟ ਛੱਲੇ ਨਹੀਂ ਬਣਦੇ, ਜਦ ਕਿ ਜਿਹੜੇ ਰੁੱਖ ਮੌਸਮ ਵਿੱਚ ਤਬਦੀਲੀਆਂ, ਕੀੜਿਆਂ, ਸੋਕੇ ਅਤੇ ਹੜ੍ਹਾਂ ਦਾ ਦੁੱਖ ਝੱਲਦੇ ਹਨ, ਉਨ੍ਹਾਂ ਵਿੱਚ ਵਾਧੇ ਦੇ ਸਪੱਸ਼ਟ ਛੱਲੇ ਹੁੰਦੇ ਹਨ। ਇਸੇ ਤਰ੍ਹਾਂ, ਹਰੇਕ ਵਿਅਕਤੀ ਦੇ ਵੀ ਆਪਣੇ ਵਾਧੇ ਦੇ ਰਿੰਗ ਹੁੰਦੇ ਹਨ ਜੋ ਇਹ ਦਰਸਾਉਂਦੇ ਹਨ ਕਿ ਉਨ੍ਹਾਂ ਨੇ ਸਵਰਗ ਦੇ ਰਾਜ ਲਈ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਹੈ। ਇਸ ਲਈ, ਇੱਕ ਆਤਮਾ ਨੂੰ ਬਚਾਉਣ ਲਈ ਸੱਚੇ ਦਿਲ ਨਾਲ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨਾ ਮਹੱਤਵਪੂਰਨ ਹੈ।
ਹਰ ਰੋਜ਼, ਹਰ ਇੱਕ ਵਿਅਕਤੀ ਘਰ ਜਾਂ ਕਲੀਸਿਯਾ ਵਿੱਚ ਸਵਰਗੀ ਵਾਧੇ ਦੇ ਛੱਲੇ ਬਣਾ ਰਿਹਾ ਹੈ। ਜਿਸ ਮਨ ਨਾਲ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਨ, ਅਰਾਧਨਾ ਵਿੱਚ ਸ਼ਾਮਲ ਹੋਣ, ਅਤੇ ਪ੍ਰਾਰਥਨਾ ਕਰਨ ਵਿੱਚ ਸਮਾਂ ਬਿਤਾਉਂਦੇ ਹਾਂ, ਉਹ ਸਾਡੇ ਸਵਰਗੀ ਵਾਧੇ ਦੇ ਛੱਲਿਆਂ ਨੂੰ ਨਿਰਧਾਰਤ ਕਰਦਾ ਹੈ। ਹਰੇਕ ਵਿਅਕਤੀ ਨੂੰ ਉਸੇ ਅਨੁਸਾਰ ਆਸ਼ੀਸ਼ਾ ਅਤੇ ਇਨਾਮ ਦਿੱਤੇ ਜਾਣਗੇ।
ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਭਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਹਾ ਉਹ ਨੂੰ ਬਦਲਾ ਦਿਆਂ। ਪਰਕਾਸ਼ ਦੀ ਪੋਥੀ 22:12
ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ। ਅਤੇ ਭਲਿਆਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾਂ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ। ਗਲਾਤੀਆਂ 6:8-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ