ਉਹ ਚਰਚ ਜਿੱਥੇ ਯਿਸੂ ਨੇ 2,000 ਸਾਲ ਪਹਿਲਾਂ ਇਸ ਧਰਤੀ 'ਤੇ ਆ ਕੇ ਮੁਕਤੀ ਦਿੱਤੀ ਅਤੇ ਨਵੇਂ ਨੇਮ ਪਸਾਹ ਦੀ ਸਥਾਪਨਾ ਕੀਤੀ, ਅਤੇ ਉਹ ਚਰਚ ਜਿਸ ਵਿੱਚ ਰਸੂਲ ਪੌਲੁਸ, ਪਤਰਸ ਅਤੇ ਯੂਹੰਨਾ ਵਰਗੇ ਪਹਿਲੇ ਚਰਚ ਦੇ ਸੰਤ ਜਾਂਦੇ ਸੀ, ਚਰਚ ਆਫ਼ ਗੌਡ ਸੀ। ਹਾਲਾਂਕਿ, ਚੌਥੀ ਸਦੀ ਦੇ ਆਸ-ਪਾਸ, ਪਰਮੇਸ਼ਵਰ ਦੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਗਿਆ, ਅਤੇ ਮੂਰਤੀ-ਪੂਜਾ ਦੀਆਂ ਪ੍ਰਥਾਵਾਂ ਨੇ ਚਰਚ ਵਿੱਚ ਘੁਸਪੈਠ ਕੀਤੀ। ਮੁਕਤੀ ਦੀ ਰੋਸ਼ਨੀ ਅਲੋਪ ਹੋ ਗਈ ਅਤੇ ਹਨੇਰਾ ਯੁੱਗ ਸ਼ੁਰੂ ਹੋ ਗਿਆ।
ਬਾਈਬਲ ਦੀ ਭਵਿੱਖਬਾਣੀ ਦੇ ਅਨੁਸਾਰ, ਮਸੀਹ ਆਨ ਸਾਂਗ ਹੌਂਗ ਜੀ ਨੇ 1964 ਵਿੱਚ ਕੋਰੀਆ ਵਿੱਚ ਚਰਚ ਆਫ਼ ਗੌਡ ਦੀ ਸਥਾਪਨਾ ਕੀਤੀ ਅਤੇ ਬਾਈਬਲ ਅਤੇ ਨਬੀਆਂ ਦੀ ਬੁਨਿਆਦ ਦੇ ਅਧਾਰ ਤੇ ਨਵੇਂ ਨੇਮ ਪਸਾਹ ਦੀ ਸਚਿਆਈ ਦੇ ਨਾਲ ਚਰਚ ਦੀ ਅਗਵਾਈ ਕੀਤੀ। ਉਨ੍ਹਾਂ ਨੇ ਆਪਣੀਆਂ ਸੰਤਾਨਾਂ ਨੂੰ ਮਾਤਾ ਪਰਮੇਸ਼ਵਰ ਦੀ ਗਵਾਹੀ ਦਿੱਤੀ, ਜੋ ਇਸ ਧਰਤੀ ਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਆਈ, ਅਤੇ ਕਿਹਾ, "ਪਤਰਸ ਨੇ ਯਿਸੂ ਦਾ ਪਾਲਣ ਕੀਤਾ, ਅਤੇ ਮੈਂ ਮਾਤਾ ਦਾ ਪਾਲਣ ਕਰਦਾ ਹਾਂ।"
ਅੱਗੇ ਜੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਰਥਾਤ ਓਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ . . . 1 ਕੁਰਿੰਥੀਆਂ 1:2
ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ ਜਿਹ ਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ। ਅਫ਼ਸੀਆਂ 2:20
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ