ਸਾਰੀ ਮਨੁੱਖਜਾਤੀ ਦੇ ਜੀਉਣ ਦੀ ਡੂੰਘੀ ਇੱਛਾ ਨਾਲ, ਪਰਮੇਸ਼ਵਰ ਨੇ ਪਸਾਹ ਦਾ ਮਹਾਨ ਵਾਅਦਾ ਸਥਾਪਿਤ ਕੀਤਾ। ਸਲੀਬ 'ਤੇ ਆਪਣੀ ਮੌਤ ਤੋਂ ਇੱਕ ਰਾਤ ਪਹਿਲਾਂ, ਉਨ੍ਹਾਂ ਨੇ ਸਾਨੂੰ ਆਪਣੀ ਅੰਤਿਮ ਵਸੀਅਤ ਛੱਡਦੇ ਹੋਏ ਹੁਕਮ ਦਿੱਤਾ, “ਤੁਸੀਂ ਜ਼ਰੂਰ ਪਸਾਹ ਮਨਾਉਣਾ।”
ਪਸਾਹ, ਜਿਸ ਨੂੰ ਮਨਾਉਣ ਦਾ ਹੁਕਮ ਖੁਦ ਪਰਮੇਸ਼ਵਰ ਨੇ ਦਿੱਤਾ ਸੀ, ਮਨੁੱਖੀ ਅਧਿਕਾਰ ਦੁਆਰਾ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ। ਜਿਵੇਂ ਮਿਸਰ ਵਿੱਚ ਲੰਬੀ ਗੁਲਾਮੀ ਸਹਿਣ ਵਾਲੇ ਇਸਰਾਏਲੀਆਂ ਨੂੰ ਪਸਾਹ ਦੁਆਰਾ ਆਜ਼ਾਦੀ ਮਿਲੀ ਸੀ, ਉਸੇ ਤਰ੍ਹਾਂ ਮੌਤ ਦੀਆਂ ਜ਼ੰਜੀਰਾਂ ਵਿੱਚ ਬੰਨ੍ਹੀ ਸਾਰੀ ਮਨੁੱਖਜਾਤੀ ਲਈ ਆਜ਼ਾਦੀ ਦਾ ਇੱਕੋ ਇੱਕ ਰਾਹ ਪਸਾਹ ਦੀ ਸਚਿਆਈ ਹੈ।
ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ। ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹ ਦੇ ਨਾਲ ਬੈਠੇ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। ਲੂਕਾ 22:7–15
ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ। ਯੂਹੰਨਾ 6:53–54
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ