ਨੂਹ ਨੂੰ ਪਰਮੇਸ਼ਵਰ ਦੀ ਆਸ਼ੀਸ਼ ਤੇ ਵਿਸ਼ਵਾਸ ਸੀ, ਜੇਕਰ ਕਿਸ਼ਤੀ ਬਣਾਉਂਦੇ ਸਮੇਂ ਉਸ ਲੰਬੇ ਸਮੇਂ ਤੱਕ ਇਕੱਲੇਪਣ ਦਾ ਸਾਮ੍ਹਣਾ ਕਰਨਾ ਪਿਆ ਸੀ। ਮੂਸਾ ਨੇ ਮਿਸਰ ਵਿਚਰਾਜਕੁਮਾਰ ਦੇ ਰੂਪ ਵਿੱਚ ਆਪਣੀ ਵਡਿਆਈ ਦਾ ਆਨੰਦ ਲੈਣ ਦੀ ਬਜਾਏ ਪਰਮੇਸ਼ਵਰ ਦੇ ਲੋਕਾਂ ਨਾਲ ਦੁੱਖ ਝੱਲਣਾ ਪਸੰਦ ਕੀਤਾ। ਪੌਲੁਸ ਰਸੂਲ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ, ਲੋਕਾਂ ਨੂੰ ਸਵਰਗ ਦਾ ਰਾਜ ਦੇਣ ਦੇ ਮੌਕੇ ਤੋਂ ਬਹੁਤ ਖੁਸ਼ੀ ਮਨਾਈ। ਇਸੇ ਤਰ੍ਹਾਂ, ਚਰਚ ਆਫ਼ ਗੌਡ ਦੇ ਮੈਂਬਰ ਆਪਣੀ ਸਲੀਬ ਨੂੰ ਚੁੱਕਦੇ ਹੋਏ, ਵਿਸ਼ਵਾਸ ਦੇ ਮਾਰਗ ਤੇ ਚੱਲਦੇ ਹਨ।
ਸਵਰਗੀ ਮਾਤਾ ਹਮੇਸ਼ਾ ਸਾਨੂੰ ਯਾਦ ਦਿਵਾਉਂਦੀ ਹੈ, "ਕੀ ਸਾਨੂੰ ਸਵਰਗ ਦੇ ਰਾਜ ਦੀ ਉਮੀਦ ਨਹੀਂ ਹੈ?" ਇਸ ਲਈ, ਭਾਵੇਂ ਇਹ ਸੰਤ ਹੋਣ ਜਾਂ ਪਹਿਲੀ ਲਾਈਨ ਵਿੱਚ ਵਿੱਚ ਕੰਮ ਕਰਨ ਵਾਲੇ ਪੁਰੋਹਿਤ ਕਰਮਚਾਰੀ, ਸਾਰਿਆਂ ਨੂੰ ਸਵਰਗ ਦੇ ਰਾਜ ਦੀਆਂ ਆਸ਼ੀਸ਼ਾਂ ਨੂੰ ਦੇਖਣਾ ਚਾਹੀਦਾ ਹੈ ਜੋ ਸਾਡੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਤੋਂ ਪਰੇ ਤਿਆਰ ਕੀਤੀ ਗਈ ਹੈ, ਜਦੋਂ ਅਸੀਂ ਆਪਣੀ ਸਲੀਬ ਚੁੱਕਦੇ ਹਾਂ।
ਅਤੇ ਉਹ ਨੇ ਵਿਚਾਰ ਕੀਤਾ ਭਈ ਮਸੀਹ ਦੇ ਨਮਿੱਤ ਨਿੰਦਿਆ ਜਾਣਾ ਮਿਸਰ ਦੇ ਖ਼ਜਾਨਿਆਂ ਨਾਲੋਂ ਵੱਡਾ ਧਨ ਹੈ ਕਿਉਂ ਜੋ ਫਲ ਵੱਲ ਉਹ ਦਾ ਧਿਆਨ ਸੀ। ਇਬਰਾਨੀਆਂ 11:26
ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਦੇਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਓਹੀ ਪਰਮੇਸ਼ੁਰ ਦੇ ਪੁੱਤ੍ਰ ਹਨ। . . . ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ। ਰੋਮੀਆਂ 8:13-18
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ